ਯੌਰਕਸ਼ਾਇਰ ਅਤੇ ਹੰਬਰ ਦੀ ਜਲਵਾਯੂ ਸਬੰਧੀ ਕਾਰਵਾਈ ਯੋਜਨਾ

ਕਾਰਜਕਾਰੀ ਸਾਰ

 

ਇਹ ਜਲਵਾਯੂ ਅਤੇ ਵਾਤਾਵਰਣ ਸਬੰਧੀ ਐਮਰਜੈਂਸੀ ਕਿਉਂ ਹੈ?

 

ਵਿਗਿਆਨ ਬੇਹਦ ਦਿਲਚਸਪੀ ਵਾਲਾ ਵਿਸ਼ਾ ਹੈ - ਜਲਵਾਯੂ ਦੀ ਤਬਦੀਲੀ ਬਹੁਤ ਵੱਡਾ ਮੁੱਦਾ ਹੈ ਜੋ ਆਉਣ ਵਾਲੇ ਬਹੁਤ ਸਾਰੇ ਦਹਾਕਿਆਂ ਵਿੱਚ ਕਈ ਤਰ੍ਹਾਂ ਨਾਲ ਸਾਡੇ ਭਵਿੱਖ ਨੂੰ ਘੜੇਗਾ; ਭਾਵੇਂ ਇਹ ਯੌਰਕਸ਼ਾਇਰ ਵਿੱਚ ਹੋਵੇ, ਪੂਰੇ ਯੂ.ਕੇ. ਵਿੱਚ ਜਾਂ ਦੁਨੀਆਂ ਵਿੱਚ ਕਿਧਰੇ ਵੀ ਹੋਵੇ।

 

ਦੁਨੀਆਂ ਦਾ ਔਸਤ ਸਤਹੀ ਤਾਪਮਾਨ ਹੁਣ 1.1 ਡਿਗਰੀ ਸੈਲਸੀਅਨ ਹੈ ਜੋ ਪੂਰਵ-ਉਦਯੋਗਿਕ ਪੱਧਰਾਂ ਤੋਂ ਜ਼ਿਆਦਾ ਹੈ। ਜੇ ਅਸੀਂ 1.5 ’ਤੇ ਪਹੁੰਚਦੇ ਹਾਂ ਤਾਂ ਅਸੀਂ ਕੁਦਰਤੀ ਫੀਡਬੈਕ ਲੂਪਸ ਦੀ ਸ਼ੁਰੂਆਤ ਕਰ ਸਕਦੇ ਹਾਂ ਜੋ ਜ਼ਿਆਦਾ ਤੋਂ ਜ਼ਿਆਦਾ ਤਪਿਸ਼ ਦਾ ਕਾਰਨ ਬਣੇਗਾ। ਇਸ ਮੁਕਾਮ ਤੋਂ ਬਾਅਦ ਅਸੀਂ ਖ਼ਤਰਨਾਕ ਜਾਂ ਅਨਿਯੰਤ੍ਰਿਤ ਜਲਵਾਯੂ ਤਬਦੀਲੀ ਦੇ ਖੇਤਰ ਵਿੱਚ ਹੋਵਾਂਗੇ।

 

ਕੌਮਾਂਤਰੀ ਪੈਮਾਨੇ ’ਤੇ, ਜੇਕਰ ਅਸੀਂ ਮੌਜੂਦਾ ਦਰਾਂ ’ਤੇ ਕਾਰਬਨ ਛੱਡਣੀ ਜਾਰੀ ਰੱਖਦੇ ਹਾਂ, ਤਾਂ ਅਸੀਂ 2030 ਜਾਂ ਇਸ ਤੋਂ ਜਲਦ ਬਾਅਦ 1.5°C ਤੋਂ ਜ਼ਿਆਦਾ ਤਪਿਸ਼ ਵਿੱਚ ਆਪਣੇ ਆਪ ਨੂੰ ਕੈਦ ਕਰ ਚੁੱਕੇ ਹੋਵਾਂਗੇ। ਯੌਰਕਸ਼ਾਇਰ ਅਤੇ ਹੰਬਰ ਖੇਤਰ ਅੰਦਰ, ਛੇ ਸਾਲਾਂ ਅੰਦਰ ਤਾਪ ਦੀ 1.5 ਡਿਗਰੀ ਅੰਦਰ ਰਹਿਣ ਦਾ ਵਧੀਆ ਮੌਕਾ ਹਾਸਲ ਕਰਨ ਦੇ ਅਨੁਰੂਪ ਅਸੀਂ ਕੌਮਾਂਤਰੀ ਕਾਰਬਨ ਬੱਜਟ ਲਈ ਆਪਣਾ ਹਿੱਸਾ ਵਰਤ ਲਿਆ ਹੋਵੇਗਾ।

 

ਅਸੀਂ ਸਿਰਫ ਵਾਤਾਵਰਣਕ ਸੰਕਟ ਨੂੰ ਨਜਿੱਠ ਕੇ ਹੀ ਜਲਵਾਯੂ ਸੰਕਟ ਨੂੰ ਨਜਿੱਠ ਸਕਦੇ ਹਾਂ ਜੋ ਕੁਦਰਤ ਅਤੇ ਜੀਵ-ਵਿਭਿੰਨਤਾ ਵਿੱਚ ਗਿਰਾਵਟ ਦੇਖ ਰਿਹਾ ਹੈ। ਕਿਉਂਕਿ ਅਸੀਂ ਆਪਣੇ ਕਾਰਬਨ ਨਿਕਾਸ ਵਿੱਚ ਕਟੌਤੀ ਕਰਨ ਅਤੇ ਆਪਣੇ ਲਚਕੀਲੇਪਣ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਸਾਨੂੰ ਆਪਣੇ ਕੁਦਰਤੀ ਖੇਤਰਾਂ ਦੀ ਸੁਰੱਖਿਆ ਅਤੇ ਵਿਸਥਾਰ ਵੀ ਕਰਨਾ ਪੈਣਾ ਹੈ ਅਤੇ ਜਿੱਥੇ ਕਿਧਰੇ ਸੰਭਵ ਹੁੰਦਾ ਹੈ ਕੁਦਰਤ-ਅਧਾਰਤ ਸਮਾਧਾਨਾਂ ਨੂੰ ਪ੍ਰੋਤਸਾਹਿਤ ਕਰਨਾ ਪੈਣਾ ਹੈ।

 

ਇਹੀ ਕਾਰਨ ਹੈ ਕਿ ਸਾਡੇ ਵੱਲੋਂ ਇਸ ਨੂੰ ਜਲਵਾਯੂ ਅਤੇ ਵਾਤਾਵਰਣਕ ਐਮਰਜੈਂਸੀ ਕਹਿਣਾ ਪੂਰੀ ਤਰ੍ਹਾਂ ਉਚਿਤ ਹੈ। ਸਾਨੂੰ ਇਸ ਨੂੰ ਸਵੀਕਾਰ ਕਰਨ ਅਤੇ ਢੁਕਵੇਂ ਪੱਧਰ ਦੀ ਆਵਸ਼ਕਤਾ ਅਤੇ ਇੱਛਾ ਨਾਲ ਪ੍ਰਤੀਕਿਰਿਆ ਪ੍ਰਗਟਾਉਣ ਦੀ ਲੋੜ ਹੈ।

 

ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦਾ ਵਿਕਾਸ ਕਰਨਾ ਬਹੁਤ ਹੀ ਵੱਡੀ ਚੁਣੌਤੀ ਹੈ, ਪਰ ਜਲਵਾਯੂ ਤਬਦੀਲੀ ਲਈ ਪ੍ਰਤੀਕਿਰਿਆ ਪ੍ਰਗਟ ਕਰਦੇ ਸਮੇਂ ਸਾਡੇ ਕੋਲ ਆਪਣੇ ਘਰਾਂ, ਭਾਈਚਾਰਿਆਂ, ਟਰਾਂਸਪੋਰਟ, ਕਾਰੋਬਾਰਾਂ, ਬੁਨਿਆਦੀ ਢਾਂਚੇ, ਭੋਜਨ ਅਤੇ ਖੇਤੀਬਾੜੀ, ਹਰੀਆਂ-ਭਰੀਆਂ ਥਾਵਾਂ, ਕੁਦਰਤ ਅਤੇ ਵਿਆਪਕ ਸਮਾਜ ਵਿੱਚ ਸੁਧਾਰ ਕਰਨ ਦਾ ਵੀ ਮੌਕਾ ਹੁੰਦਾ ਹੈ। ਅਹਿਮ ਗੱਲ ਇਹ ਹੈ ਕਿ ਜਲਵਾਯੂ ਤਬਦੀਲੀ ਲਈ ਪ੍ਰਤੀਕਿਰਿਆ ਪ੍ਰਗਟਾ ਕੇ ਅਸੀਂ ਮੌਜੂਦਾ ਨੌਕਰੀਆਂ ਬਚਾ ਸਕਦੇ ਹਾਂ ਅਤੇ ਚੰਗੇ ਮਿਆਰ ਵਾਲੀਆਂ ਨਵੀਆਂ ਨੌਕਰੀਆਂ ਪੈਦਾ ਕਰ ਸਕਦੇ ਹਾਂ।

 

 

ਸਾਨੂੰ ਕਿਸ ਗੱਲ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ?

 

ਇੱਕ ਖੇਤਰ ਦੇ ਤੌਰ ’ਤੇ, 2030 ਤੱਕ ਕਾਫੀ ਜ਼ਿਆਦਾ ਪ੍ਰਗਤੀ ਹਾਸਲ ਕਰਕੇ, ਸਾਡੇ ਕੋਲ 2038 ਤੱਕ ਕਾਰਬਨ ਦਾ ਬਿਲਕੁਲ ਵੀ ਨਿਕਾਸ ਨਾ ਕਰਨ ਦਾ ਟੀਚਾ ਹੈ। ਖੇਤਰੀ ਟੀਚਾ ਵਿਆਪਕ ਰੂਪ ਵਿੱਚ ਵਿਗਿਆਨ -ਆਧਾਰਤ ਟੀਚਿਆਂ ਮੁਤਾਬਕ ਹੈ ਪਰ ਅਸੀਂ, ਯੌਰਕਸ਼ਾਇਰ ਅਤੇ ਹੰਬਰ ਕਲਾਈਮੇਟ ਕਮਿਸ਼ਨ, ਇਹ ਤਜਵੀਜ਼ ਦਿੰਦੇ ਹਾਂ ਕਿ ਵਿਮਾਨ-ਚਾਲਨ ਅਤੇ ਜਹਾਜ਼ ਰਾਹੀਂ ਮਾਲ ਨੂੰ ਭੇਜਣ ਨਾਲ ਹੋਣ ਵਾਲੇ ਨਿਕਾਸ ਨੂੰ ਸ਼ਾਮਲ ਕਰਨ ਲਈ ਇਸ ਵਿੱਚ ਵਾਧਾ ਕਰਨਾ ਚਾਹੀਦਾ ਹੈ, ਅਤੇ ਸਾਨੂੰ ਪ੍ਰਗਤੀ ਉੱਤੇ ਨਜ਼ਰ ਰੱਖਣ ਦੇ ਬਿਹਤਰ ਸਮਰੱਥ ਬਣਨ ਲਈ ਪੰਜ-ਸਾਲਾ ਕਾਰਬਨ ਬੱਜਟ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।  

 

ਇਹ ਕਾਰਵਾਈ ਯੋਜਨਾ ਸਿਫਾਰਸ਼ ਕਰਦੀ ਹੈ ਕਿ ਸਾਡੇ 2038 ਤੱਕ 100% ਕਮੀ ਲਿਆਉਣ ਦੇ ਰਾਸਤੇ ’ਤੇ ਵਿਮਾਨ-ਚਾਲਨ ਅਤੇ ਜਹਾਜ ਰਾਹੀਂ ਮਾਲ ਦੀ ਲਦਾਈ ਸਬੰਧੀ ਨਿਕਾਸ ਨੂੰ ਸ਼ਾਮਲ ਕਰਕੇ ਅਤੇ 2025 ਤੱਕ ਆਪਣੇ ਨਿਕਾਸ ਦੇ 2000 ਦੇ ਪੱਧਰ ਵਿੱਚ ਘੱਟੋ-ਘੱਟ 68% ਦੀ ਕਮੀ, 2030 ਤੱਕ 84% ਦੀ ਕਮੀ, ਅਤੇ 2035 ਤੱਕ 92% ਦੀ ਕਮੀ ਲਈ ਵਚਨਬੱਧ ਹੋ ਕੇ ਸਾਨੂੰ ਸਿੱਧੇ ਨਿਕਾਸਾਂ ਦੇ ਆਪਣੇ 2000 ਦੇ ਪੱਧਰਾਂ ਵਿੱਚ 44% ਕਮੀ ਵਿੱਚ ਵਾਧਾ ਕਰਨਾ ਚਾਹੀਦਾ ਹੈ ਜਿਸ ਨੂੰ ਅਸੀਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ।

 

ਸਪਸ਼ਟ ਟੀਚਿਆਂ ਨਾਲ, ਸਾਨੂੰ ਫੇਰ ਤੁਰੰਤ ਇਸ ਪ੍ਰਸ਼ਨ ਵੱਲ ਮੁੜਨ ਦੀ ਲੋੜ ਹੈ ਕਿ ਤਬਦੀਲੀ ਲਈ ਢਾਂਚੇ ਨੂੰ ਕਿਵੇਂ ਤਿਆਰ ਕਰਨਾ ਹੈ ਜੋ ਸਾਨੂੰ ਲਗਾਤਾਰ ਜਲਵਾਯੂ ਤਬਦੀਲੀ ਲਈ ਆਪਣੀ ਤਿਆਰੀ ਅਤੇ ਲਚਕੀਲੇਪਣ ਵਿੱਚ ਵਾਧਾ ਕਰਨ ਦੇ ਸਮਰੱਥ ਬਣਾਉਂਦਾ ਹੈ ਨਾਲ ਹੀ ਤੇਜ਼ੀ ਨਾਲ ਡੀਕਾਰਬੋਨਾਈਜ਼ਿੰਗ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਸਾਡੇ ਕਾਰਜ ਨਿਰਪੱਖ ਅਤੇ ਜ਼ਿਆਦਾ ਵਿਆਪਕ ਤੌਰ ’ਤੇ ਟਿਕਾਊ ਹਨ।  

 

ਸਾਨੂੰ ਤਬਦੀਲੀ ਲਈ ਢਾਂਚਾ ਕਿਵੇਂ ਤਿਆਰ ਕਰਨਾ ਚਾਹੀਦਾ ਹੈ?

 

ਜਲਵਾਯੂ ਤਬਦੀਲੀ ਸਰਵ-ਵਿਆਪੀ ਮੁੱਦਾ ਹੈ ਜੋ ਸਾਡੇ ਉੱਤੇ ਅਸਰ ਪਾਉਂਦਾ ਹੈ, ਅਤੇ ਸਾਡੇ ਸਮਾਜ ਅਤੇ ਅਰਥ-ਵਿਵਸਥਾ ਦੇ ਸਾਰੇ ਪਹਿਲੂਆਂ ਤੋਂ ਪ੍ਰਤੀਕਿਰਿਆ ਦੀ ਮੰਗ ਕਰਦਾ ਹੈ। ਜੇਕਰ ਜੁੜੇ ਹੋਏ ਮਹੱਤਵਪੂਰਨ ਮੁੱਦਿਆਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ ਤਾਂ ਅਸੀਂ ਜਲਵਾਯੂ ਅਤੇ ਵਾਤਾਵਰਣਕ ਸੰਕਟ ਨੂੰ ਨਹੀਂ ਨਜਿੱਠ ਸਕਦੇ। ਇਸ ਲਈ ਸਾਨੂੰ ਤਬਦੀਲੀ ਲਈ ਢਾਂਚੇ ਦੀ ਲੋੜ ਹੈ ਜੋ ਸਮਰੱਥਾਵਾਂ ਵਿੱਚ ਵਾਧਾ ਕਰਦਾ ਹੈ ਅਤੇ ਸਮੁੱਚੇ ਖੇਤਰ ਵਿੱਚ ਅਰਥਪੂਰਨ ਕਾਰਵਾਈ ਨੂੰ ਪ੍ਰੋਤਸਾਹਿਤ ਕਰਦਾ ਹੈ। ਸਾਡੀ ਕਾਰਵਾਈ ਯੋਜਨਾ 13 ਸਿਫਾਰਸ਼ਾਂ ਦੀ ਲੜੀ ਰਾਹੀਂ ਇਸ ਬਾਰੇ ਦੱਸਦੀ ਹੈ।

 

ਤਬਦੀਲੀ ਲਈ ਸਰਵ-ਵਿਆਪੀ ਢਾਂਚੇ ਨੂੰ:

 

  1. ਇਹ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਕਿ ਜਲਵਾਯੂ ਅਤੇ ਵਾਤਾਵਰਣਕ ਅਸਲ ਹੈ ਅਤੇ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਸਾਨੂੰ ਤੁਰੰਤ ਅਤੇ ਪ੍ਰਬਲ-ਇੱਛਾ ਨਾਲ ਇਸ ਲਈ ਪ੍ਰਤੀਕਿਰਿਆ ਪ੍ਰਗਟਾਉਣ ਦੀ ਲੋੜ ਹੈ।
  2. ਸਾਕਾਰਾਤਮਕ ਦੂਰਦ੍ਰਿਸ਼ਟੀ ਬਣਾਉਣੀ ਚਾਹੀਦੀ ਹੈ ਜੋ ਇਹ ਦਿਖਾਉਂਦੀ ਹੈ ਕਿ ਕਿੰਝ ਜਲਵਾਯੂ ਅਤੇ ਕੁਦਰਤ ਬਾਰੇ ਪ੍ਰਬਲ-ਇੱਛਾ ਵਾਲੀ ਕਾਰਵਾਈ ਯੌਰਕਸ਼ਾਇਰ ਅਤੇ ਹੰਬਰ ਨੂੰ ਜ਼ਿਆਦਾ ਖੁਸ਼, ਜ਼ਿਆਦਾ ਸਿਹਤਮੰਦ,  ਜ਼ਿਆਦਾ ਉਚਿਤ ਅਤੇ ਜ਼ਿਆਦਾ ਖੁਸ਼ਹਾਲ ਜਗ੍ਹਾ ਬਣਾ ਸਕਦੀ ਹੈ।
  3. ਪ੍ਰਬਲ-ਇੱਛਾ, ਤੇਜ਼ ਰਫ਼ਤਾਰ ਵਾਲੀ ਅਸਲ-ਦੁਨਿਆਵੀ ਪ੍ਰਦਾਨਗੀ ਵੱਲ ਕੇਂਦਰਤ ਹੋ ਕੇ ਟੀਚੇ ਅਤੇ ਯੋਜਨਾ ਤੋਂ ਕਾਰਵਾਈ ਵੱਲ ਵਧਣਾ ਚਾਹੀਦਾ ਹੈ।
  4. ਨਿਆਂ-ਉਚਿਤ ਬਦਲਾਅ ਪ੍ਰਤੀ ਵਚਨਬੱਧ ਹੋਣਾ ਚਾਹੀਦਾ ਹੈ ਜੋ ਯਕੀਨੀ ਬਣਾਉਂਦਾ ਹੈ ਕਿ ਜਲਵਾਯੂ ਸਬੰਧੀ ਕਾਰਵਾਈਆਂ ਸਰਗਰਮੀ ਨਾਲ ਮੌਜੂਦਾ ਅਸਮਾਨਤਾਵਾਂ ਵਿੱਚ ਕਮੀ ਲਿਆਉਂਦੀਆਂ ਹਨ ਅਤੇ ਸਮੁੱਚੇ ਖੇਤਰ ਦੇ ਸਾਰੇ ਵਿਅਕਤੀਆਂ ਨੂੰ ਸਮਰੱਥਾਵਾਨ ਅਤੇ ਸਮਰੱਥ ਬਣਾਉਂਦੀਆਂ ਹਨ।  
  5. ਇਹ ਪਹਿਚਾਣ ਕਰਕੇ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਹਾਂ ਤਾਂ ਅਸੀਂ ਬਹੁਤ ਕੁਝ ਜ਼ਿਆਦਾ ਹਾਸਲ ਕਰ ਸਕਦੇ ਹਾਂ, ਪਰ ਇਸ ਦੇ ਨਾਲ ਹੀ ਸਾਡੇ ਵੱਡੇ ਇੰਸਟੀਚਿਊਸ਼ਨਾਂ ਵੱਲੋਂ ਰਾਸਤੇ ਦੀ ਅਗਵਾਈ ਕਰਨ ਦੀ ਲੋੜ ਨੂੰ ਵੀ ਸਵੀਕਾਰ ਕਰਦੇ ਹਾਂ।  
  6. ਜਲਵਾਯੂ ਅਤੇ ਕੁਦਰਤ ਨੂੰ ਸਾਰੇ ਮੁੱਖ ਰਣਨੀਤਕ, ਨੀਤੀਗਤ, ਯੋਜਨਾਬੰਦੀ ਅਤੇ ਨਿਵੇਸ਼ ਦੇ ਫੈਸਲਿਆਂ ਦੇ ਕੇਂਦਰ ਵਿੱਚ ਰੱਖ ਕੇ ਸੰਯੁਕਤ ਰੂਪ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।
  7. ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਾਠਕ੍ਰਮ ਵਿੱਚ ਜਲਵਾਯੂ ਅਤੇ ਕੁਦਰਤ ਨੂੰ ਜੋੜ ਕੇ, ਅਤੇ ਜਲਵਾਯੂ ਦੇ ਆਊਟਰੀਚ ਅਤੇ ਕਾਰਬਨ ਸਾਖ਼ਰਤਾ ਨੂੰ ਉਤਸ਼ਾਹਿਤ ਕਰਕੇ ਸਿੱਖਿਆ ਅਤੇ ਜੁੜਾਵ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
  8. ਗ੍ਰੀਨ ਇਕੋਨੋਮੀ ਵਿੱਚ ਚੰਗੇ ਮਿਆਰ ਵਾਲੀਆਂ ਨਵੀਟਆਂ ਨੌਕਰੀਆਂ ਪੈਦਾ ਕਰਦੇ, ਮੌਜੂਦਾ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨੂੰ ਮੁਆਫ਼ਕ ਬਣਨ ਲਈ ਸਹਾਇਤਾ ਕਰਕੇ, ਅਤੇ ਜਲਵਾਯੂ ਸਬੰਧੀ ਸਿਖਲਾਈ ਦਾ ਵਿਕਾਸ ਕਰਕੇ ਹੁਨਰਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਨੌਕਰੀਆਂ ਉਤਪੰਨ ਕਰਨੀਆਂ ਚਾਹੀਦੀਆਂ ਹਨ।
  9. ਜਲਵਾਯੂ ਅਤੇ ਕੁਦਰਤ ਲਈ ਫਾਇਨੈਂਸਿੰਗ ਪਲੇਟਫਾਰਮ ਬਣਾ ਕੇ ਨਿਵੇਸ਼ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਜੋ ਨਵੇਂ ਪ੍ਰੋਜੈਕਟਾਂ  ਅਤੇ ਪ੍ਰੋਗਰਾਮਾਂ ਦਾ ਵਿਕਾਸ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਫਾਇਨੈਂਸ ਅਤੇ ਨਿਵੇਸ਼ ਦੀਆਂ ਨਵੀਆਂ ਕਿਸਮਾਂ ਨਾਲ ਜੋੜਨਾ ਚਾਹੀਦਾ ਹੈ।
  10. ਸ੍ਰੋਤਾਂ ਨੂੰ ਸਾਂਝਾ/ਇੱਕਤ੍ਰਿਤ ਕਰਕੇ ਅਤੇ ਕਾਢ ਨੂੰ ਉਤਸ਼ਾਹਿਤ ਕਰਕੇ ਸਹਿਯੋਗ ਅਤੇ ਕਾਢ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਸਮੁੱਚੇ ਖੇਤਰ ਵਿੱਚ ਬਿਹਤਰੀਨ ਵਿਹਾਰ ਦਾ ਵਿਕਾਸ ਅਤੇ ਫੈਲਾਵ ਹੋ ਸਕੇ।
  11. ਮੁੱਖ ਕੁਦਰਤੀ ਸੰਪਤੀਆਂ ਦੇ ਟਿਕਾਊ ਪ੍ਰਬੰਧ ਦੀ ਸਹਾਇਤਾ ਕਰਕੇ ਅਤੇ ਕੁਦਰਤ-ਅਧਾਰਤ ਸਮਾਧਾਨਾਂ ਨੂੰ ਅਪਣਾ ਕੇ ਕੁਦਰਤੀ ਅਤੇ ਵਾਤਾਵਰਣਕ ਪ੍ਰਣਾਲੀਆਂ ਦੀ ਸੁਰੱਖਿਆ ਅਤੇ ਪੁਨਰ-ਸਥਾਪਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਉੱਤੇ ਅਸੀਂ ਨਿਰਭਰ ਹੁੰਦੇ ਹਾਂ।
  12. ਖੇਤਰ ਲਈ ਟਿਕਾਊ ਪ੍ਰਗਤੀ ਇੰਡੈਕਸ ਦਾ ਵਿਕਾਸ ਕਰਕੇ ਅਤੇ ਆਪਣੀ ਪ੍ਰਗਤੀ ਦੀ ਸਹਾਇਤਾ ਕਰਨ ਅਤੇ ਇਸ ਉੱਤੇ ਨਜ਼ਰ ਰੱਖਣ ਲਈ ਜਲਵਾਯੂ ਸਬੰਧੀ ਪ੍ਰੇਖਣਸ਼ਾਲਾ (ਅਬਜ਼ਰਵੇਟਰੀ) ਦਾ ਵਿਕਾਸ ਕਰਕੇ ਇਸ ਬਾਰੇ ਮੁੜ ਸੋਚਣਾ ਚਾਹੀਦਾ ਹੈ ਕਿ ਅਸੀਂ ਪ੍ਰਗਤੀ ਬਾਰੇ ਕਿਵੇਂ ਪਤਾ ਲਗਾਈਏ।
  13. ਇਹ ਯਕੀਨੀ ਬਣਾਉਣ ਲਈ ਰਾਸ਼ਟਰੀ ਸਰਕਾਰ ਨਾਲ ਜੁੜਨਾ ਚਾਹੀਦਾ ਹੈ ਕਿ ਸਾਡੇ ਕੋਲ ਅਭਿਲਾਸ਼ੀ ਖੇਤਰੀ ਕਾਰਵਾਈ ਦੇ ਸਮਰਥ ਬਣਨ ਲਈ ਸਾਡੇ ਕੋਲ ਸਪਸ਼ਟ, ਸਥਿਰ ਰਾਸ਼ਟਰੀ ਨੀਤੀਆਂ ਹੁੰਦੀਆਂ ਹਨ।

 

 

ਅਸੀਂ ਜਲਵਾਯੂ ਸਬੰਧੀ ਤਿਆਰੀ ਅਤੇ ਦ੍ਰਿੜਤਾ ਦਾ ਕਿਵੇਂ ਨਿਰਮਾਣ ਕਰ ਸਕਦੇ ਹਾਂ?

 

ਅਸੀਂ ਪਹਿਲਾਂ ਹੀ ਜ਼ਿਆਦਾ ਨਿਯਮਿਤਤਾ ਅਤੇ ਵਧੀ ਹੋਈ ਤੀਬਰਤਾ ਨਾਲ ਜਲਵਾਯੂ ਦੀ ਤਬਦੀਲੀ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਹੇ ਹਾਂ - ਅਤੇ ਜੇਕਰ ਅਸੀਂ ਤੇਜ਼ੀ ਨਾਲ ਆਪਣੇ ਕਾਰਬਨ ਨਿਕਾਸਾਂ ਵਿੱਚ ਕਮੀ ਕਰਦੇ ਵੀ ਹਾਂ, ਤਾਂ ਜਲਵਾਯੂ ਦੇ ਜ਼ਿਆਦਾ ਪ੍ਰਪਾਵ ਅਜੇ ਵੀ “ਲੌਕਡ-ਇਨ” ਹਨ (ਜੋ ਕਾਰਡਬਨ ਡਾਈਆਕਸਾਈਡ ਦੇ ਵਾਤਾਵਰਣ ਵਿੱਚ ਬਣੇ ਰਹਿਣ ਦੇ ਸਮੇਂ ਦੀ ਮਿਆਦ ਕਰਕੇ ਹੈ)। ਇਸ ਲਈ ਸਾਨੂੰ ਆਪਣੇ ਘਰਾਂ ਅਤੇ ਭਾਈਚਾਰਿਆਂ, ਆਪਣੇ ਪਾਣੀ, ਊਰਜਾ, ਟਰਾਂਸਪੋਰਟ ਅਤੇ ਸੰਚਾਰਕ ਬੁਨਿਆਦੀ-ਢਾਂਚੇ, ਸਾਡੀ ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ, ਸਾਡੇ ਕੁਦਰਤ ਅਤੇ ਜੀਵ-ਵਿਭਿੰਨਤਾ ਦੀ ਸੁਰੱਖਿਆ ਕਰਕੇ ਆਪਣੀ ਤਿਆਰੀ ਅਤੇ ਦ੍ਰਿੜਤਾ ਵਿੱਚ ਨਿਵੇਸ਼ ਕਰਨ ਦੀ ਲੋੜ ਹੈ। ਲਚਕੀਲੇਪਣ ਦੇ ਇਹ ਸਾਰੇ ਪਹਿਲੂ ਸਾਡੀ ਭਵਿੱਖ ਦੀ ਸਿਹਤ ਅਤੇ ਤੰਦਰੁਸਤੀ ਦੇ ਕੇਂਦਰ ਵਿੱਚ ਹਨ। ਸਾਡੀ ਜਲਵਾਯੂ ਸਬੰਧੀ ਕਾਰਵਾਈ ਯੋਜਨਾ ਅੱਗੇ ਦਿੱਤੀਆਂ 15 ਅਹਿਮ ਤਰਜੀਹਾਂ ਦੀ ਪਹਿਚਾਣ ਕਰਦੀ ਹੈ।

 

ਜਲਵਾਯੂ ਸਬੰਧੀ ਜੋਖਮਾਂ ਨੂੰ ਨਜਿੱਠਣ ਅਤੇ ਆਪਣੀ ਤਿਆਰੀ ਅਤੇ ਦ੍ਰਿੜਤਾ ਵਿੱਚ ਵਾਧਾ ਕਰਨ ਲਈ ਸਾਨੂੰ ਅੱਗੇ ਦਿੱਤੀਆਂ ਗੱਲਾਂ ਕਰਨ ਦੀ ਲੋੜ ਹੈ:

 

  1. ਜਲਵਾਯੂ ਦੇ ਜੋਖਮ ਸਬੰਧੀ ਬਿਹਤਰ ਸੂਚਨਾ ਦੇ ਆਦਾਨ-ਪ੍ਰਦਾਨਦਾ ਵਿਕਾਸ ਕਰਨਾ
  2. ਜਲਵਾਯੂ ਲਈ ਸੰਮਿਲਤ ਫੈਸਲਾ ਲੈਣ ਅਤੇ ਸਮਾਧਨਾਂ ਦੀ ਸਹਿ-ਨਿਰਮਾਣ ਨੂੰ ਉਤਸ਼ਾਹਿਤ ਕਰਨਾ
  3. ਖੇਤਰ-ਵਿਆਪੀ ਵਿਆਪਕ ਪ੍ਰਵਾਨਗੀ ਅਤੇ ਜਗ੍ਹਾ ਲਈ ਨਿਸ਼ਚਿਤ ਜਲਵਾਯੂ ਅਨੁਕੂਲਣ ਯੋਜਨਾਵਾਂ ਨੂੰ ਉਤਸ਼ਾਹਿਤ ਕਰਨਾ
  4. ਲਚਕੀਲੇਪਣ ਵਾਲੀਆਂ ਕਾਰਵਾਈਆਂ ਨੂੰ ਉਤਸ਼ਾਹਿਤ ਕਰਨਾ ਜੋ ਸਿਹਤ, ਤੰਦਰੁਸਤੀ ਅਤੇ ਭਾਈਚਾਰਕ ਫਾਇਦਿਆਂ ਦੀ ਪੇਸ਼ਕਸ਼ ਕਰਦੀਆਂ ਹਨ
  5. ਖੇਤਰ ਦੀਆਂ ਕਈ ਅਹਿਮ ਕੁਦਰਤੀ ਸੰਪਤੀਆਂ ਦੀ ਪੁਨਰ ਸਥਾਪਨਾ ਅਤੇ ਵਾਧਾ ਕਰਕੇ ਜ਼ਮੀਨ ਵਿੱਚ ਲਚਕੀਲੇਪਣ ਨੂੰ ਉਤਸ਼ਾਹਿਤ ਕਰਨਾ
  6. ਮੌਜੂਦਾ ਅਤੇ ਭਵਿੱਖ ਦੀਆਂ ਤਬਦੀਲੀਆਂ ਲਈ ਭੋਜਨ ਅਤੇ ਖੇਤੀਬਾੜੀ ਖੇਤਰ ਨੂੰ ਤਿਆਰ ਕਰਨਾ
  7. ਕੁਦਰਤ-ਆਧਾਰਤ ਸਮਾਧਾਨਾਂ ਅਤੇ ਬਲੂ-ਗ੍ਰੀਨ ਲਚਕੀਲੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ
  8. ਕਾਰੋਬਾਰ ਅਤੇ ਉਦਯੋਗ ਵਿੱਚ ਜਲਵਾਯੂ ਦੇ ਲਚਕੀਲੇਪਣ ਨੂੰ ਉਤਸ਼ਾਹਿਤ ਕਰਨਾ
  9. ਜਲਵਾਯੂ ਦੀ ਤਿਆਰੀ ਅਤੇ ਲਚਕੀਲੇਪਣ ਲਈ ਖੇਤਰੀ ਨੈਟਵਰਕ ਦਾ ਵਿਕਾਸ ਕਰਨਾ
  10. ਖੇਤਰੀ ਵਿਵਸਥਾ ਵਾਲੀ ਪਹੁੰਚ ਦੀ ਪ੍ਰਦਾਨਗੀ ਲਈ ਸਾਰੇ ਬੁਨਿਆਦੀ ਢਾਂਚੇ ਵਾਲੇ ਖੇਤਰਾਂ ਨੂੰ ਇੱਕ ਸੇਧ ਵਿੱਚ ਲਿਆਉਣਾ
  11. ਡਿਜੀਟਲ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ
  12. ਐਮਰਜੈਂਸੀ ਅਤੇ ਰਿਕਵਰੀ ਲਈ ਸੁਧਰੀ ਹੋਈ ਯੋਜਨਾਬੰਦੀ ਰਾਹੀਂ ਜਲਵਾਯੂ ਤਿਆਰੀ ਦਾ ਨਿਰਮਾਣ ਕਰਨਾ
  13. ਐਮਰਜੈਂਸੀ ਪ੍ਰਤੀਕਿਰਿਆ ਲਈ ਸਮੁੱਚੇ ਸਮਾਜ ਵਾਲੀ ਪਹੁੰਚ ਦਾ ਵਿਕਾਸ ਕਰਨਾ
  14. ਖ਼ਰਚ-ਸਹਿਣਯੋਗ, ਹੜ੍ਹ  ਲਈ ਵਿਆਪਕ ਬੀਮੇ ਦੀ ਵਿਵਸਥਾ ਅਤੇ ਅਪਟੇਕ ਨੂੰ ਉਤਸ਼ਾਹਿਤ ਕਰਨਾ
  15. ਤਬਦੀਲੀ ਦੇ ਲੰਬੇ ਸਮੇਂ ਦੇ ਪ੍ਰਬੰਧ ਅਤੇ ਸੰਮੁਦਰ ਦੇ ਪੱਧਰ ਵਿੱਚ ਵਾਧੇ ਕਰਕੇ ਹੋਏ ਨੁਕਸਾਨ ਲਈ ਯੋਜਨਾਵਾਂ ਵਿੱਚ ਮਜਬੂਤੀ ਲਿਆਉਣ।

 

ਅਸੀਂ ਪੂਰੀ ਤਰ੍ਹਾਂ ਕਾਰਬਨ-ਮੁਕਤ ਨਿਕਾਸਾਂ ਤੱਕ ਕਿਵੇਂ ਪਹੁੰਚ ਸਕਦੇ ਹਾਂ?

 

2038 ਤੱਕ ਪੂਰੀ ਤਰ੍ਹਾਂ ਕਾਰਬਨ-ਮੁਕਤ ਨਿਕਾਸਾਂ  ਦੇ ਆਪਣੇ ਟੀਚੇ ਬਾਰੇ, ਇਸ ਟੀਚੇ ਨੂੰ ਪੂਰਾ ਕਰਨ ਦੀ ਸੰਭਾਵਨਾ ਲਈ ਸਾਨੂੰ ਆਪਣੇ ਕਾਰਬਨ ਨਿਕਾਸਾਂ ਵਿੱਚ ਤੇਜ਼ੀ ਨਾਲ ਕਮੀ ਲਿਆਉਣ ਦੀ ਲੋੜ ਹੈ। ਅਜਿਹਾ ਕਰਨ ਵਿੱਚ ਨਵਿਆਉਣਯੋਗ ਊਰਜਾ ਦੇ ਸ੍ਰੋਤਾਂ ਦੇ ਲਗਾਤਾਰ ਤੇਜ਼ੀ ਨਾਲ ਵਿਵਸਥਾਰ, ਛੋਟੇ ਊਰਜਾ ਗ੍ਰਿਡਾਂ ਨਿਵੇਸ਼ ਕਰਨਾ,  ਅਤੇ ਆਪਣੇ ਘਰਾਂ, ਇਮਾਰਤਾਂ, ਕਾਰੋਬਾਰਾਂ ਅਤੇ ਟਰਾਂਸਪੋਰਟ ਸਿਸਟਮਾਂ ਨੂੰ ਨਵਾਂ ਰੂਪ ਦੇਣਾ ਸ਼ਾਮਲ ਹੈ ਜੋ ਉਨ੍ਹਾਂ ਦੀ ਊਰਜਾ ਦੀ ਮੰਗ ਵਿੱਚ ਕਮੀ ਲਿਆਉਣ ਲਈ ਹੈ। ਸ੍ਰੋਤ ਪੱਖੋਂ ਕਿਫ਼ਾਇਤੀ, ਸਰਕੂਲਰ ਇਕੋਨੋਮੀ ਵੱਲ ਤਬਦੀਲੀ ਕਰਕੇ ਅਤੇ ਭੋਜਨ, ਫੈਸ਼ਨ ਅਤੇ ਉਡਾਣ ਵਰਗੇ ਅਹਿਮ ਖੇਤਰਾਂ ਵਿੱਚ ਖਪਤ ਬਾਰੇ ਮੁੜ ਵਿਚਾਰ ਕਰਕੇ ਸਾਨੂੰ ਆਪਣੇ ਵਿਆਪਕ ਕਾਰਬਨ ਫੁੱਟਪ੍ਰਿੰਟ ਨੂੰ ਨਜਿੱਠਣ ਦੀ ਵੀ ਲੋੜ ਹੈ। ਸਾਡੀ ਕਾਰਵਾਈ ਯੋਜਨਾ ਪੂਰੀ ਤਰ੍ਹਾਂ ਮੁਕਤ ਹੋਣ ਬਾਰੇ 22 ਸਿਫਾਰਸ਼ਾਂ ਕਰਦੀ ਹੈ।

 

ਸਾਡੇ ਪੂਰੀ ਤਰ੍ਹਾਂ ਮੁਕਤ ਹੋਣ ਦੇ ਟੀਚਿਆਂ ਨੂੰ ਹਾਸਲ ਕਰਨ ਨਹੀ ਸਾਨੂੰ ਅੱਗੇ ਦਿੱਤੀਆਂ ਗੱਲਾਂ ਕਰਨ ਦੀ ਲੋੜ ਹੈ:

  1. ਐਵੀਏਸ਼ਨ ਅਤੇ ਸ਼ਿਪਿੰਗ ਨੂੰ ਸ਼ਾਮਲ ਕਰਕੇ ਅਤੇ 5 ਸਾਲਾ ਕਾਰਬਨ ਬੱਜਟਾਂ ਨੂੰ ਅਪਣਾ ਕੇ ਆਪਣੇ ਮੌਜੂਦਾ ਟੀਚਿਆਂ ਵਿੱਚ ਵਾਧਾ ਕਰਨਾ
  2. ਮੁਢਲੇ ਰੂਪ ਵਿੱਚ ਊਰਜਾ ਦੀ ਮੰਗ ਵਿੱਚ ਕਮੀ ਲਿਆਉਣ ’ਤੇ ਜੋਰ ਪਾਉਣਾ
  3. ਊਰਜਾ ਲਈ ਕੁਸ਼ਲ ਅਤੇ ਲਚਕਦਾਰ ਨੈਟਵਰਕਾਂ ਦੀ ਸ਼ੁਰੂਆਤ ਕਰਨੀ
  4. ਊਰਜਾ ਸਪਲਾਈ ਦੇ ਕਾਰਬਨ-ਮੁਕਤੀ ਵਿੱਚ ਬਹੁਤ ਤੇਜ਼ ਵਾਲ ਵਾਧੇ ਦਾ ਸਮਰਥਨ ਕਰਨਾ
  5. ਭਾਈਚਾਰਕ ਊਰਜਾ ਅਤੇ ਵੰਡੀਆਂ ਗਈਆਂ ਨਵਿਉਣਯੋਗ ਚੀਜ਼ਾਂ ਵਿੱਚ ਕਾਫੀ ਜ਼ਿਆਦਾ ਵਿਸਥਾਰ ਨੂੰ ਉਤਸ਼ਾਹਿਤ ਕਰਨਾ।
  6. ਰਿਹਾਇਸ਼ ਲਈ ਅਭਿਲਾਸ਼ੀ ਰੈਟਰੋਫਿਟ ਦੀ ਪ੍ਰਦਾਨਗੀ ਕਰਨੀ
  7. ਜਨਤਕ ਅਤੇ ਵਪਾਰਕ ਇਮਾਰਤਾਂ ਲਈ ਅਭਿਲਾਸ਼ੀ ਅਤੇ ਸਰਗਰਮ ਊਰਜਾ ਪ੍ਰਬੰਧਨ ਦੀ ਪ੍ਰਦਾਨਗੀ
  8. ਵਿਰਸੇ ਵਾਲੀਆਂ ਇਮਾਰਤਾਂ ਅਤੇ ਸੰਭਾਲ ਵਾਲੇ ਖੇਤਰਾਂ ਵਿੱਚ ਜਲਵਾਯੂ ਉਦੇਸ਼ਾਂ ਨੂੰ ਬਿਹਤਰ ਢੰਗ ਨਾਲ ਨਜਿੱਠਣ ਲਈ ਤਰੀਕਿਆਂ ਬਾਰੇ ਪਤਾ ਲਗਾਉਣਾ
  9. ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨਾ ਅਤੇ ਨਵੇਂ ਵਿਕਾਸ ਦੇ ਯੋਗਦਾਨਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਾਧਾ ਕਰਨਾ
  10. ਜਲਤਕ ਆਵਾਜਾਈ ਨੂੰ ਉਤਸ਼ਾਹਿਤ ਕਰਨਾ
  11. ਸਰਗਰਮ ਸਫਰ ਨੂੰ ਸਮਰੱਥ ਬਣਾਉਣਾ
  12. ਨਿੱਜੀ ਕਾਰ ਦੀ ਮਲਕੀਅਤ ਦੀ ਲੋੜ ਨੂੰ ਘੱਟ ਤੋਂ ਘੱਟ ਕਰਨਾ
  13. ਘੱਟ ਨਿਕਾਸ ਵਾਲੇ ਵਾਹਨਾਂ ਲਈ ਮਦਦ ਕਰਨੀ
  14. ਐਵੀਏਸ਼ਨ ਦੇ ਪ੍ਰਭਾਵਾਂ ਨੂੰ ਘੱਟ ਤੋਂ ਘੱਟ ਕਰਨਾ
  15. ਖੇਤਰ ਦੀ ਅਰਥ-ਵਿਵਸਣਾ ਨੂੰ ਹਰਾ ਕਰਨ ਬਾਰੇ ਧਿਆਨ ਕੇਂਦਰਤ ਕਰਨਾ
  16. ਮੌਜੂਦਾ ਕਾਰੋਬਾਰਾਂ ਵਿੱਚ ਪੂਰੀ ਤਰ੍ਹਾਂ ਮੁਕਤ ਬਦਲਾਵਾਂ ਦੀ ਸਹਾਇਤਾ ਕਰਨੀ
  17. ਪੂਰੀ ਤਰ੍ਹਾਂ ਮੁਕਤ ਖੇਤੀਬਾੜੀ ਅਤੇ ਭੋਜਨ ਉਤਪਾਦਨ ਦੀ ਸਹਾਇਤਾ ਕਰਨੀ
  18. ਪੂਰੀ ਤਰ੍ਹਾਂ ਮੁਕਤ ਬੁਨਿਆਦੀ ਢਾਂਚੇ ਦੀ ਸਹਾਇਤਾ ਕਰਨੀ
  19. ਯੋਜਨਾਬੰਦੀ ਵਿੱਚ ਤਬਦੀਲੀਆਂ ਨੂੰ ਉਤਸ਼ਾਹਿਤ ਕਰਨਾ
  20. ਜ਼ਮੀਨ ਦੀ ਵਰਤੋਂ ਵਿੱਚ ਪੂਰੀ ਤਰ੍ਹਾਂ ਮੁਕਤ ਹੋਣ ਨੂੰ ਉਤਸ਼ਾਹਿਤ ਕਰਨਾ
  21. ਸ੍ਰੋਤਾਂ ਦੀ ਕਿਫ਼ਾਇਤ/ਕੂੜੇ ਦੇ ਪ੍ਰਬੰਧਨ ਅਤੇ ਸਰਕੂਲਰ ਇਕੋਨੋਮੀ ਨੂੰ ਉਤਸ਼ਾਹਿਤ ਕਰਨਾ
  22. ਟਿਕਾਊ ਉਤਪਾਦਨ, ਖਪਤ ਅਤੇ ਜੀਵਨਸ਼ੈਲੀਆਂ ਨੂੰ ਉਤਸ਼ਾਹਿਤ ਕਰਨਾ।

 

ਯੌਰਕਸ਼ਾਇਰ ਅਤੇ ਹੰਬਰ ਕਲਾਈਮੇਟ ਕਮਿਸ਼ਨ ਮਦਦ ਲਈ ਕੀ ਕਰੇਗਾ?

 

ਯੌਰਕਸ਼ਾਇਰ ਅਤੇ ਹੰਬਰ ਕਲਾਈਮੇਟ ਕਮਿਸ਼ਨ ਨੂੰ ਜਲਵਾਯੂ ਅਤੇ ਕੁਦਰਤ ਬਾਰੇ ਅਭਿਲਾਸ਼ੀ, ਸੰਮਿਲਤ ਕਾਰਵਾਈ ਲਈ ਆਪਣੀ ਸਮਰੱਥਾ ਵਿੱਚ ਵਾਧਾ ਕਰਨ ਲਈ ਸਥਾਪਤ ਕੀਤਾ ਗਿਆ ਸੀ। ਇਸ ਨੇ ਪਹਿਲਾਂ ਹੀ ਸਮੁੱਚੇ ਖੇਤਰ ਦੇ ਲੋਕਾਂ ਨੂੰ ਸੰਗਠਨਾਂ ਨੂੰ ਇਕੱਠਾ ਕੀਤਾ ਹੈ। ਇਹ ਕਾਰਵਾਈ ਯੋਜਨਾ ਪਿਛਲੇ ਕੁਝ ਮਹੀਨਿਆਂ ਦੌਰਾਨ ਬਹੁਤ ਜ਼ਿਆਦਾ ਸਹਿਯੋਗ, ਸਲਾਹ-ਮਸ਼ਵਰੇ ਅਤੇ ਸਹਿ-ਨਿਰਮਾਣ ਦਾ ਨਤੀਜਾ ਹੈ।

 

ਇਸ ਕਾਰਵਾਈ ਯੋਜਨਾ ਦੀ ਪ੍ਰਦਾਨਗੀ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਅਗਲੇ ਢਾਈ ਸਾਲਾਂ ਦੌਰਾਨ ਕਮਿਸ਼ਨ ਲਗਾਤਾਰ ਸਹਿਯੋਗ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਸ੍ਰੋਤਾਂ ਨੂੰ ਲਾਮਬੰਦ ਕਰੇਗਾ ਤਾਂ ਜੋ ਇਹ ਨਿਰਪੱਖ ਅਤੇ ਬਰਕਰਾਰ ਰਹਿਯੋਗ ਤਰੀਕੇ ਨਾਲ ਜਲਵਾਯੂ ਅਤੇ ਕੁਦਰਤ ਬਾਰੇ ਅਭਿਲਾਸ਼ੀ ਕਾਰਵਾਈਆਂ ਦਾ ਸਮਰਥਨ ਕਰ ਸਕੇ, ਇਸ ਨੂੰ ਸੇਧ ਦੇ ਸਕਦੇ ਅਤੇ ਇਸ ਉੱਤੇ ਨਜ਼ਰ ਰੱਖ ਸਕੇ।

 

ਜਿਹੜੀਆਂ ਖਾਸ ਕਾਰਵਾਈਆਂ ਨੂੰ ਕਮਿਸ਼ਨ ਅੱਗੇ ਵਧਾਉਣਾ ਚਾਹੇਗਾ ਉਹ ਇਸ ਰਿਪੋਰਟ ਦੇ ਅੰਤਿਮ ਭਾਗ ਵਿੱਚ ਹਨ। ਇਨ੍ਹਾਂ ਵਿੱਚ ਕਲਾਈਮੇਟ ਲੀਡਰਜ਼ ਪਲੈਜ, ਕਲਾਈਮੇਟ ਲੀਡਰਸ਼ਿਪ ਪ੍ਰੋਗਰਾਮ, ਸਿਟੀਜ਼ਨਜ਼ ਫੋਰਮ ਅਤੇ ਕਲਾਈਮੇਟ ਫਾਇਨੈਂਸ ਪਲੇਟਫਾਰਮ ਸਥਾਪਤ ਕਰਨਾ ਅਤੇ ਉਚਿਤ ਬਦਲਾਅ ਯੋਜਨਾ ਅਤੇ ਕੁਦਰਤ-ਆਧਾਰਤ ਸਮਾਧਨ ਰਣਨੀਤੀ ਦਾ ਵਿਕਾਸ ਕਰਨਾ ਸ਼ਾਮਲ ਹੈ।

 

Punjabi translation - Executive Summary, Yorkshire and Humber Climate Action Plan